Monday, July 21st, 2014

now browsing by day

 

ਲੋਕ ਅਦਾਲਤ ਵਿਚ ਮਿਲਿਆ ਲੋਕਾਂ ਨੂੰ ਇਨਸਾਫ਼

  • ਲੋਕ ਅਦਾਲਤ ਵਿਚ ਮਿਲਿਆ ਲੋਕਾਂ ਨੂੰ ਇਨਸਾਫ਼

  • DSC_0475

ਜਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਸ਼੍ਰੀ ਹਰਮਿੰਦਰ ਸਿੰਘ ਮਦਾਨ ਜੀ ਦੀ ਅਗਵਾਈ ਹੇਠ ਉਦੇਸ਼ਪੂਰਨ ਅਤੇ ਕਾਮਯਾਬ ਮਾਸਿਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ , ਇਸ ਲੋਕ ਅਦਾਲਤ ਦੀ ਖਾਸ ਗੱਲ ਇਹ ਰਹੀ ਕੀ ਇਸ ਵਿਚ ਫੌਜਦਾਰੀ ਦੇ ਰਾਜੀਨਾਮਾ ਯੋਗ ਕੇਸਾਂ ਬਾਰੇ ਫੈਸਲੇ ਕੀਤੇ ਗਏ। ਬਹੁਤ ਸਾਰੀਆਂ ਅਜਿਹੀਆਂ ਪੁਲਿਸ ਰਿਪੋਰਟਾਂ ਜਿਨ੍ਹਾਂ ਵਿਚ ਕੈੰਸਲੇਸ਼ਨ ਵਾਲੇ ਜਾਂ ਸੁਰਾਗਹੀਣ ਮਾਮਲੇ ਸ਼ਾਮਲ ਸਨ ਅਤੇ ਧਿਰਾਂ ਦੇ ਰਾਜੀਨਾਮੇ ਹੋ ਚੁੱਕੇ ਸਨ ਨੂੰ ਵਿਚਾਰ ਕੇ ਮੌਕੇ ਤੇ ਹੀ ਫੈਸਲੇ ਕੀਤੇ ਗਏ। ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਸ਼੍ਰੀ ਹਰਮਿੰਦਰ ਸਿੰਘ ਮਦਾਨ ਜੀ ਨੇ ਦੱਸਿਆ ਕੀ ਇਨ੍ਹਾਂ ਲੋਕ ਅਦਾਲਤਾਂ ਦਾ ਮੁਖ ਉਦੇਸ਼ ਉਨ੍ਹਾਂ ਅਜਿਹੇ ਪਰਿਵਾਰਕ ਝਗੜਿਆਂ ਨੂੰ ਨਿਪਟਾਉਣਾ ਹੈ ਜਿਨ੍ਹਾਂ ਵਿਚ ਕਿਸੇ ਨਾ ਕਿਸੇ ਗਲਤਫਹਿਮੀ ਵਿਚ ਬਿਖਰਿਆ ਹੋਇਆ ਪਰਿਵਾਰ ਆਪਣਾ ਜੀਵਨ ਮੁੜ ਤੋਂ ਸੁਖ ਪੂਰਵਕ ਅਤੇ ਇਕੱਠੇ ਬਤੀਤ ਕਰ ਸਕੇ। ਇਨ੍ਹਾਂ ਲੋਕ ਅਦਾਲਤਾਂ ਦੀ ਕਾਰਵਾਈ ਤੇ ਚਾਨਣਾ ਪਾਉਂਦੇ ਹੋਏ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀ ਕਪਿਲ ਅਗਰਵਾਲ ਜੀ ਨੇ ਦੱਸਿਆ ਕੀ ਇਸ ਮਹੀਨਾਵਾਰ ਲੋਕ ਅਦਾਲਤ ਵਿਚ 10 ਬੈਂਚ ਜਿਲ੍ਹਾ ਪਟਿਆਲਾ ਵਿਚ ਲਗਾਏ ਗਏ ਜਦਕਿ 9 ਬੈਂਚ ਨਾਭਾ , ਸਮਾਨਾ , ਅਤੇ ਰਾਜਪੁਰਾ ਤਹਿਸੀਲਾਂ ਵਿਖੇ ਲਗਾਏ ਗਏ। ਲੋਕ ਅਦਾਲਤਾਂ ਵਿਚ ਪੇਸ਼ ਹੋਏ 2,647 ਕੇਸਾਂ ਵਿਚੋਂ 1,643 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀ ਕਪਿਲ ਅਗਰਵਾਲ ਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹੀਨਾਵਾਰ ਲੋਕ ਅਦਾਲਤ ਹੁਣ ਮਹੀਨੇ ਦੇ ਆਖਰੀ ਸ਼ਨੀਵਾਰ ਦੀ ਥਾਂ ਆਖਰੀ ਕਾਰਜਕਾਰੀ ਸ਼ਨੀਵਾਰ ਨੂੰ ਲੱਗਿਆ ਕਰੇਗੀ ਅਤੇ ਇਸ ਕੜੀ ਦੇ ਤਹਿਤ ਹੁਣ ਅਗਲੀ ਲੋਕ ਅਦਾਲਤ 30 ਅਗਸਤ 2014 ਨੂੰ ਲਗਾਈ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਕੇਸ ਜੋ ਰਾਜੀਨਾਮੇ ਦੇ ਤਹਿਤ ਨਿਪਟਾਏ ਜਾ ਸਕਦੇ ਹਨ , ਲੋਕ ਅਦਾਲਤ ਵਿਚ ਵੱਧ ਤੋਂ ਵੱਧ ਲਗਾਏ ਜਾਣ।