Friday, July 25th, 2014

now browsing by day

 

ਕੈਨੇਡਾ ਅਤੇ ਆਸਟਰੇਲੀਆ ਸਮੇਤ ਕਈ ਮੁਲਕਾਂ ਦੇ ਜਾਅ ਲੀ ਵੀਜ਼ੇ ਲਗਾ ਕੇ ਮੋਟੀਆਂ ਰਕਮਾਂ ਵਸੂਲਣ ਵਾਲੇ ਵੱਡੇ ਗ ਿਰੋਹ ਦਾ ਪਰਦਾਫਾਸ਼, 8 ਕਾਬੂ

ਜ਼ਿਲ੍ਹੇ ‘ਚ 28 ਜੁਲਾਈ ਤੋਂ 8 ਅਗਸਤ ਤੱਕ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ – ਡਿਪਟੀ ਕਮਿਸ਼ਨਰ

ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮੰਤਵ ਡਾਇਰੀਏ ਨਾਲ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਦੀ ਦਰ ਨੂੰ ਘਟਾਉਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੁਜਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਲਗਭਗ 2 ਲੱਖ ਬੱਚਿਆਂ ਦੀ ਮੌਤ ਡਾਇਰੀਏ ਕਾਰਨ ਹੁੰਦੀ ਹੈ ਅਤੇ ਡਾਇਰੀਆ ਜਿਆਦਾਤਰ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਫੈਲਦਾ ਹੈ। ਉਹਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ 0 ਤੋਂ 5 ਸਾਲ ਉਮਰ ਦੇ ਕਰੀਬ 2 ਲੱਖ 25 ਹਜਾਰ ਬੱਚਿਆਂ ਨੂੰ ਓ.ਆਰ.ਐਸ ਦੇ ਪੈਕਟ ਵੰਡੇ ਜਾਣਗੇ।

Photo DC Meeting Dt 25-7-14

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ ਬਾਲੀ ਨੇ ਦੱਸਿਆ ਕਿ ਇਸ ਪੰਦਰਵਾੜੇ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਪਛਾਣ ਕਰਨ ਲਈ ਆਸ਼ਾ ਵਰਕਰ ਘਰ-ਘਰ ਜਾ ਕੇ ਸੂਚੀ ਬਣਾਉਣਗੇ ਅਤੇ ਪਰਿਵਾਰ ਵਿੱਚ ਜਿੰਨੇ ਵੀ ਬੱਚੇ 5 ਸਾਲ ਤੋਂ ਘੱਟ ਉਮਰ ਦੇ ਹੋਣਗੇ ਉਸ ਮਤਾਬਿਕ ਓ.ਆਰ.ਐਸ. ਦੇ ਪੈਕਟ ਦੇਣਗੇ। ੳਹਨਾਂ ਦੱਸਿਆ ਕਿ ਇਸ ਪੰਦਰਵਾੜੇ ਦੇ ਪਹਿਲੇ ਹਫਤੇ ਦੌਰਾਨ ਆਸ਼ਾ ਵਰਕਰ ਅਤੇ ਏ.ਐਨ.ਐਮਜ਼ ਵੱਲੋਂ ਓ.ਆਰ.ਐਸ. ਘੋਲ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਹੱਥ ਧੋਣ ਦੀ ਮਹੱਤਤਾ ਬਾਰੇ ਵੀ ਦੱਸਣਗੇ ਅਤੇ ਆਪਣੇ ਏਰੀਏ ਦੇ ਸਕੂਲਾਂ ਵਿੱਚ ਮਿੱਡ ਡੇ ਮੀਲ ਦੌਰਾਨ ਬੱਚਿਆਂ ਨੂੰ ਇਸ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਵੇਗੀ। ਡਾ. ਬਾਲੀ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਡਾਇਰੀਏ ਨਾਲ ਪੀੜ੍ਹਤ ਬੱਚਿਆ ਦੀ ਪਛਾਣ ਕੀਤੀ ਜਾਵੇਗੀ ਅਤੇ ਇਸ ਦੇ ਇਲਾਜ ਸਬੰਧੀ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੇ ਦੂਜੇ ਹਫਤੇ ਦੌਰਾਨ ਆਸ਼ਾ ਏ.ਐਨ.ਐਮਜ਼ ਅਤੇ ਮੈਡੀਕਲ ਅਫ਼ਸਰਾਂ ਵੱਲੋਂ ਬੱਚਿਆਂ ਦੀ ਖੁਰਾਕ ਸਬੰਧੀ ਮਾਵਾਂ ਨੂੰ ਜਾਗਰੂਕ ਕੀਤਾ ਜਾਵੇਗਾ। ਡਾ. ਬਾਲੀ ਨੇ ਕਿਹਾ ਕਿ ਬੱਚਿਆਂ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ ਅਤੇ 6 ਮਹੀਨਿਆਂ ਤੱਕ ਕੇਵਲ ਮਾਂ ਦਾ ਦੁੱਧ ਹੀ ਦੇਣ ਸਬੰਧੀ ਅਤੇ 1 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ ਤਰਲ ਖੁਰਾਕ ਦੇਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪੁਰਸ਼ੋਤਮ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਰਿੰਦਰਪਾਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਰਿੰਦਰ ਕੌਰ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ , ਸੀ.ਡੀ.ਪੀ.ਓਜ਼ ਵੀ ਹਾਜ਼ਰ ਸਨ।

ਕੈਨੇਡਾ ਅਤੇ ਆਸਟਰੇਲੀਆ ਸਮੇਤ ਕਈ ਮੁਲਕਾਂ ਦੇ ਜਾਅਲੀ ਵੀਜ਼ੇ ਲਗਾ ਕੇ

ਮੋਟੀਆਂ ਰਕਮਾਂ ਵਸੂਲਣ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼, 8 ਕਾਬੂ

Photo SSP Press Conference Dt 25-7-14

ਪਟਿਆਲਾ : ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਹੋਰ ਦੇਸ਼ਾਂ ਦੇ ਜਾਅਲੀ ਵੀਜ਼ੇ ਲਗਾ ਕੇ ਮੋਟੀਆਂ ਰਕਮਾਂ ਵਸੂਲਣ ਵਾਲੇ ਇੱਕ ਵੱਡੇ ਸਕੈਂਡਲ ਦਾ ਪਰਦਾਫਾਸ਼ ਕਰਦਿਆਂ ਪਟਿਆਲਾ ਪੁਲਿਸ ਨੇ ਇੱਕ ਅੰਤਰ-ਰਾਜੀ ਗਿਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਵਿੱਚ ਏਅਰ ਇੰਡੀਆ ਦਿੱਲੀ ‘ਚ ਸ਼ਿਫਟ ਸੁਪਰਵਾਈਜ਼ਰ ਵੱਜੋਂ ਕੰਮ ਕਰਦਾ ਇੱਕ ਮੁਲਾਜ਼ਮ ਅਤੇ ਨਿਊਜ਼ੀਲੈਂਡ ਅੰਬੈਸੀ ਦਾ ਇੱਕ ਸਾਬਕਾ ਮੁਲਾਜ਼ਮ ਵੀ ਸ਼ਾਮਲ ਹਨ। ਇਹ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਸ. ਹਰਦਿਆਲ ਸਿੰਘ ਮਾਨ ਨੇ ਪੁਲਿਸ ਲਾਈਨਜ਼ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਸ. ਮਾਨ ਨੇ ਦੱਸਿਆ ਕਿ ਥਾਣਾ ਬਨੂੜ ਦੇ ਮੁੱਖ ਅਫ਼ਸਰ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਨੇ ਇਸ ਗਿਰੋਹ ਦੇ ਸਰਗਣਾ ਸੰਜੀਵ ਕੁਮਾਰ ਪੁੱਤਰ ਜਗਦੀਸ਼ ਚੰਦਰ ਸਮੇਤ 8 ਵਿਅਕਤੀਆਂ ਗੁਲਸ਼ਨ ਕੁਮਾਰ ਪੁੱਤਰ ਜਗਦੀਸ਼ ਚੰਦ, ਮੋਹਿਤ ਸ਼ਰਮਾ ਪੁੱਤਰ ਗੁਲਸ਼ਨ ਕੁਮਾਰ ਵਾਸੀ ਮੁਹੱਲਾ ਰਾਮਨਗਰ ਵਾਰਡ ਨੰਬਰ 12, ਗੜ੍ਹਸ਼ੰਕਰ ਹਾਲ ਵਾਸੀ ਸੈਕਟਰ 25, ਪੰਚਕੂਲਾ (ਹਰਿਆਣਾ), ਚਰਨ ਦਵਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਵਾਰਡ ਨੰਬਰ 1, ਰਾਜਪੁਰਾ, ਅਮਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮੁਹੱਲਾ ਸ਼ਿਵਪੁਰੀ, ਥਾਣਾ ਬਸਤੀ ਜੋਧੇਵਾਲ, ਲੁਧਿਆਣਾ, ਦਵਿੰਦਰਪਾਲ ਸਿੰਘ ਉਰਫ ਅੰਗਦ ਭਾਟੀਆ ਪੁੱਤਰ ਜਸਵੰਤ ਸਿੰਘ ਵਾਸੀ ਏ 701 ਜੇ.ਜੇ, ਦੁਖੰਡੀ ਕਲੋਨੀ, ਨਵੀਂ ਦਿੱਲੀ, ਜੈਦੀਪ ਸਿੰਘ ਉਰਫ ਜੇ.ਡੀ. ਪੁੱਤਰ ਜਸਵੰਤ ਸਿੰਘ ਵਾਸੀ ਤਿਲਕ ਨਗਰ, ਦਿੱਲੀ ਅਤੇ ਰਾਹੁਲ ਕੁਮਾਰ ਪੁੱਤਰ ਰੌਣਕ ਰਾਮ ਵਾਸੀ ਮਕਾਨ ਨੰ: 255, ਸੱਤਿਆ ਸਾਈਂ ਨਿਕੇਤਨ, ਨਵੀਂ ਦਿੱਲੀ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ 2 ਲੱਖ ਰੁਪਏ ਦੀ ਨਗਦੀ, 12 ਪਾਸਪੋਰਟ, 2 ਲੈਪਟੋਪ, ਇੱਕ ਪ੍ਰਿੰਟਰ, ਇੱਕ ਸਕੈਨਰ, ਰਬੜ ਦੀਆਂ 16 ਜਾਅਲੀ ਮੋਹਰਾਂ, ਇੱਕ ਕਾਰ ਮਾਰੂਤੀ ਵੈਗਨਾਰ ਨੰਬਰ ਡੀ.ਐਲ 3 ਸੀ.ਬੀ.ਜੇ 9189 ਅਤੇ ਦੋ ਮੋਟਰਸਾਇਕਲ ਪਲਸਰ ਨੰ: ਸੀ.ਐਚ. 01 ਏ.ਬੀ. 6141 ਅਤੇ ਸਪਲੈਂਡਰ ਨੰ: ਪੀ.ਬੀ. 24 ਏ 6699 ਬਰਾਮਦ ਕੀਤੇ ਹਨ।

ਐਸ.ਐਸ.ਪੀ ਸ. ਮਾਨ ਨੇ ਦੱਸਿਆ ਕਿ ਇਹ ਗਿਰੋਹ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਸਬੰਧੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪਿਛਲੇ ਕਾਫੀ ਸਮੇਂ ਤੋਂ ਠੱਗੀਆਂ ਮਾਰਦਾ ਆ ਰਿਹਾ ਸੀ ਅਤੇ ਇਸ ਕੰਮ ਲਈ ਸੰਜੀਵ ਕੁਮਾਰ ਨੇ ਆਪਣਾ ਇੱਕ ਆਰਜ਼ੀ ਦਫ਼ਤਰ ਗਰਾਫਟ ਕੰਸਲਟੈਂਟਸ, ਨੇੜੇ ਨਾਮਦੇਵ ਚੌਂਕ, ਜਲੰਧਰ ਅਤੇ ਜ਼ੀਰਕਪੁਰ ਵਿਖੇ ਬਣਾਏ ਹੋਏ ਸਨ ਅਤੇ ਆਪਣੇ ਗਲਤ ਰਿਹਾਇਸ਼ੀ ਸਬੂਤ ਦੇ ਕੇ ਵੱਖ-ਵੱਖ ਕੰਪਨੀਆਂ ਦੇ ਸਿਮ ਲਏ ਹੋਏ ਸਨ ਅਤੇ ਲੋਕਾਂ ਨੂੰ ਆਪਣੇ ਵੱਖ-ਵੱਖ ਨਾਮ ਮਨੀਸ਼ ਮਲਹੋਤਰਾ, ਸਮੀਰ ਮਲਹੋਤਰਾ, ਸੁਮਿਤ ਮਲਹੋਤਰਾ ਅਤੇ ਰੋਹਿਤ ਵਰਮਾ ਦੱਸੇ ਹੋਏ ਸਨ। ਸ. ਮਾਨ ਨੇ ਦੱਸਿਆ ਕਿ ਸੰਜੀਵ ਕੁਮਾਰ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚੋਂ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀਆਂ ਮਾਰਦਾ ਆ ਰਿਹਾ ਸੀ ਅਤੇ ਦਿੱਲੀ ਵਿਖੇ ਏਅਰ ਇੰਡੀਆ ਵਿੱਚ ਬਤੌਰ ਸ਼ਿਫਟ ਸੁਪਰਵਾਈਜ਼ਰ ਸਰਕਾਰੀ ਨੌਕਰੀ ਕਰਨ ਵਾਲੇ ਆਪਣੇ ਸਾਥੀ ਦਵਿੰਦਰਪਾਲ ਸਿੰਘ ਸਿੱਧੂ ਉਰਫ਼ ਅੰਗਦ ਭਾਟੀਆ ਅਤੇ ਸਾਲ 2006 ਵਿੱਚ ਨਿਊਜ਼ੀਲੈਂਡ ਅੰਬੈਸੀ ਵਿੱਚ ਦੋ ਸਾਲ ਲਈ ਵੀਜ਼ਾ ਅਫਸਰ ਵੱਜੋਂ ਤਾਇਨਾਤ ਰਹੇ ਰਾਹੁਲ ਕੁਮਾਰ ਨਾਲ ਮਿਲ ਕੇ ਜਾਅਲੀ ਵੀਜ਼ੇ ਲਗਵਾਉਂਦਾ ਸੀ ਅਤੇ ਜੈਦੀਪ ਸਿੰਘ ਉਰਫ਼ ਜੇ.ਡੀ. ਪਾਸਪੋਰਟ ‘ਤੇ ਸਕੈਨਰ ਅਤੇ ਪ੍ਰਿੰਟਰ ਦੀ ਮਦਦ ਨਾਲ ਜਾਅਲੀ ਵੀਜ਼ੇ ਦੇ ਸਟਿੱਕਰ ਲਗਾਉਂਦਾ ਸੀ ਅਤੇ ਇਸ ਤੋਂ ਬਾਅਦ ਲੋਕਾਂ ਤੋਂ ਪੂਰੇ ਪੈਸੇ ਲੈ ਕੇ ਆਪਣਾ ਫੋਨ ਨੰਬਰ, ਦਫ਼ਤਰ ਤੇ ਰਿਹਾਇਸ਼ ਵੀ ਬਦਲ ਲੈਂਦਾ ਸੀ।

ਸ. ਮਾਨ ਨੇ ਦੱਸਿਆ ਕਿ ਇਸ ਗਿਰੋਹ ਨੇ ਆਪਸ ਵਿੱਚ ਮਿਲ ਕੇ ਜ਼ਿਲ੍ਹਾ ਪਟਿਆਲਾ ਅਤੇ ਆਲੇ-ਦੁਆਲੇ ਦੇ ਭੋਲੇ ਭਾਲੇ ਲੋਕਾਂ ਜਿਨਾਂ ਵਿੱਚ ਜਸਵਿੰਦਰ ਕੌਰ ਪਤਨੀ ਜੋਗਾ ਸਿੰਘ ਦੇ ਲੜਕੇ ਸੰਦੀਪ ਸਿੰਘ, ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦੋਵੇਂ ਵਾਸੀ ਅਜਰਾਵਰ ਕੋਲੋਂ 08-08 ਲੱਖ ਰੁਪਏ, ਗੁਰਮੁੱਖ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਅਜਰਾਵਰ ਪਾਸੋਂ 15 ਲੱਖ ਰੁਪਏ, ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਜਰਾਵਰ ਪਾਸੋਂ 12 ਲੱਖ ਰੁਪਏ, ਰਣਜੀਤ ਸਿੰਘ ਪੁੱਤਰ ਪਰਮਜੀਤ ਸਿੰਘ, ਚਰਨਜੀਤ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਮੀਆਪੁਰ ਅੰਬਾਲਾ ਪਾਸੋਂ 12-12 ਲੱਖ ਰੁਪਏ ਕੁੱਲ 75 ਲੱਖ ਰੁਪਏ ਵਿਦੇਸ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਹੈ ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 62 ਮਿਤੀ 29.06.2014 ਅ/ਧ 420,467,468,471,120-ਬੀ ਹਿੰ:ਡੰ: ਥਾਣਾ ਬਨੂੰੜ ਦਰਜ ਕੀਤਾ ਗਿਆ ਸੀ। ਸ. ਮਾਨ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਕੀਤੀ ਤਫਤੀਸ ਦੌਰਾਨ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ, ਮੁੱਖ ਅਫਸਰ ਥਾਣਾ ਬਨੂੰੜ ਦੀ ਅਗਵਾਈ ਹੇਠ ਇਸ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਥਾਣਾ ਬਨੂੰੜ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੁਖੀ ਸੰਜੀਵ ਕੁਮਾਰ ਦੇ ਖਿਲਾਫ ਪਹਿਲਾਂ ਵੀ ਮੁੱਕਦਮਾ ਨੰਬਰ 118 ਮਿਤੀ 22.10.12 ਅ/ਧ 406,420 ਹਿੰ:ਡੰ: ਥਾਣਾ ਗੜ੍ਹਸ਼ੰਕਰ ਦਰਜ ਹੈ, ਜਿਸ ਵਿਚੋਂ ਇਹ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਇਸ ਗਿਰੋਹ ਨੂੰ ਕਾਬੂ ਕਰਨ ਤੋਂ ਬਾਅਦ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਇਸ ਗਿਰੋਹ ਵੱਲੋਂ ਆਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਸਬੰਧੀ ਜਾਂਚ ਜਾਰੀ ਹੈ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਗਿਰੋਹ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਲਈ ਅਪਣਾਏ ਜਾਂਦੇ ਤਰੀਕੇ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਨੇ ਦੱਸਿਆ ਕਿ ਗਿਰੋਹ ਦੇ ਮੁਖੀ ਸੰਜੀਵ ਕੁਮਾਰ ਨੇ ਭੋਲੇ ਭਾਲੇ ਲੋਕਾਂ ਨੂੰ ਲੁਭਾਉਣ ਲਈ ਆਪਣੇ ਦਫਤਰ ਜਲੰਧਰ ਅਤੇ ਜੀਰਕਪੁਰ ਵਿਖੇ ਮਹਿਲਾ ਸਟਾਫ ਰੱਖਿਆ ਹੋਇਆ ਸੀ ਜਿਨਾਂ ਨੂੰ ਇਹ ਮੋਟੀਆਂ ਤਨਖਾਹਾਂ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਸੰਜੀਵ ਕੁਮਾਰ ਲੋਕਾਂ ਦੇ ਪਾਸਪੋਰਟ ਲੈ ਕੇ ਉਨਾਂ ਦੇ ਆਈ.ਡੀ. ਪਰੂਫ ਤੇ ਮੋਬਾਇਲ ਸਿਮ ਹਾਸਲ ਕਰਕੇ ਲੋਕਾਂ ਨਾਲ ਤਾਲਮੇਲ ਕਰਦਾ ਸੀ ਅਤੇ ਆਪਣੇ ਜਾਲ ਵਿੱਚ ਫਸਾਉਂਦਾ ਸੀ ਅਤੇ ਦਿੱਲੀ ਵਾਲੇ ਆਪਣੇ ਸਾਥੀ ਦਵਿੰਦਰ ਪਾਲ ਸਿੰਘ ਸਿੱਧੂ ਅਤੇ ਦੂਜੇ ਸਾਥੀ ਰਾਹੁਲ ਕੁਮਾਰ ਨਾਲ ਮਿਲ ਕੇ ਜਾਅਲੀ ਵੀਜ਼ਾ ਦੇ ਸਟਿੱਕਰ ਇੰਟਰਨੈਟ ਤੋਂ ਡਾਊਨਲੋਡ ਕਰ ਕੇ ਆਪਣੇ ਸਾਥੀ ਜੈਦੀਪ ਸਿੰਘ ਉਰਫ ਜੇ.ਡੀ. ਕੋਲੋਂ ਪਾਸਪੋਰਟਾਂ ‘ਤੇ ਸਕੈਨਰ ਅਤੇ ਪ੍ਰਿੰਟਰ ਨਾਲ ਜਾਅਲੀ ਵੀਜੇ ਦੇ ਸਟਿਕਰ ਲਗਾਉਂਦਾ ਸੀ ਅਤੇ ਹਰੇਕ ਪਾਸਪੋਰਟ ਦਾ 01-01 ਲੱਖ ਰੁਪਇਆ ਲੈਂਦੇ ਸੀ। ਸ. ਮਾਨ ਨੇ ਦੱਸਿਆ ਕਿ ਇਨਾਂ ਨੇ ਨਹਿਰੂ ਪਲੇਸ ਦਿੱਲੀ ਵਿਖੇ ਆਪਣਾ ਦਫਤਰ ਬਣਾਇਆ ਹੋਇਆ ਸੀ ਅਤੇ ਆਮ ਲੋਕਾਂ ਨੂੰ ਅੰਬੈਸੀ ਦੇ ਬਾਹਰ ਖੜਾ ਕਰਕੇ ਉਨਾਂ ਦੇ ਰਿਜੈਕਸਨ ਲੈਟਰ ਕਢਵਾ ਕੇ ਜਾਅਲੀ ਵੀਜੇ ਦੀਆਂ ਸਟੈਂਪਸ ਇੰਟਰਨੈਟ ਤੋਂ ਡਾਊਨਲੋਡ ਕੀਤੇ ਹੋਏ ਹੁੰਦੇ ਸਨ, ਪਾਸਪੋਰਟ ‘ਤੇ ਚਿਪਕਾ ਦਿੰਦੇ ਸੀ ਤੇ ਲੋਕਾਂ ਨੂੰ ਦਿਖਾ ਕੇ ਉਨਾਂ ਤੋਂ ਪੂਰੀ ਪੇਮੈਂਟ ਲੈ ਲੈਂਦੇ ਸੀ।

ਪੱਤਰਕਾਰ ਸੰਮੇਲਨ ਦੌਰਾਨ ਡੀ.ਐਸ.ਪੀ ਰਾਜਪੁਰਾ ਸ. ਚੰਦ ਸਿੰਘ, ਥਾਣਾ ਬਨੂੜ ਦੇ ਮੁੱਖ ਅਫਸਰ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।