August, 2014

now browsing by month

 

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪ ਟਿਆਲਾ ਨੇ ਪੌਦੇ ਲਾਏ

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ

ਫੋਰਸ ਵਿੰਗ ਪਟਿਆਲਾ ਨੇ ਪੌਦੇ ਲਾਏ Sacha Sauda 4

ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪਟਿਆਲਾ ਵਲੋਂ ਡੀ.ਐਮ.ਡਬਲਿਯੂ. ਕਲੋਨੀ ਦੇ ਵੱਖ-ਵੱਖ ਏਰੀਆ ਵਿੱਚ 4 ਘੰਟਿਆਂ ਵਿੱਚ 1000 ਤੋਂ ਵੱਧ ਪੌਦੇ ਲਾਏ ਗਏ।

ਬੂਟਾ ਲਾਉਣ ਦੀ ਸ਼ੁਰੂਆਤ ਸਮਾਜ ਸੇਵਕ ਰਿਟਾਇਰ ਐਸ.ਡੀ.ਓ. ਲਾਲ ਚੰਦ ਨੇ ਆਪਣੇ ਕਰਕਮਲਾਂ ਨਾਲ ਕੀਤੀ.Sacha Sauda 2

ਲਾਲ ਚੰਦ ਨੇ ਕਿਹਾ ਕਿ ਪੌਦੇ ਲਾਉਣੇ ਮਨੁੱਖ ਲਈ ਜਰੂਰੀ ਹਨ ਕਿਉਂਕਿ ਪੋਦੇ ਸਾਨੂੰ ਸ਼ੁੱਧ ਵਾਤਾਵਰਨ ਦੇਣ ’ਚ ਸਹਾਈ ਹੁੰਦੇ ਹਨ। ਜਿੱਥੇ ਸਾਨੂੰ ਠੰਢੀ ਛਾਂ ਵੀਦਿੰਦੇ ਹਨ।
Sacha Sauda 3 ਗੰਗਾ ਰਾਮ, ਹਰਨੇਕ ਮਹਿਲ ਪਟਿਆਲਾ ਨੇ ਕਿਹਾ ਕਿ ਪੰਜਾਬ ਵਿੱਚ ਜੰਗਲਾਂ ਦੀ
Sacha Sauda 1 ਕਟਾਈ ਵੱਡੇ ਪੱਧਰ ਤੇ ਹੋਈ, ਜਿਸ ਕਾਰਨ ਵਾਤਾਵਰਨ ’ਚ ਆਈਆਂ ਵੱਡੀਆਂ ਤਬਦੀਲੀਆਂ ਜੇਕਰ ਅਸੀਂ ਚੰਗੀ ਜਿੰਦਗੀ ਬਤੀਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਦਰਖਤਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ
ਹੈ, ਰੁੱਖਾਂ ਦੁਆਰਾ ਛੱਡੀ
ਜਾਂਦੀ ਆਕਸੀਜਨ ਨਾਲ ਸਾਨੂੰ ਸ਼ੁੱਧ ਹਵਾ ਮਿਲਦੀ ਹੈ।
ਹਰਨੇਕ ਮਹਿਲ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ,ਇਸ ਮੌਕੇ ਜਰਨੈਲ ਸਿੰਘ, ਦਿਲਬਾਗ ਸਿੰਘ, ਗੰਗਾ ਰਾਮ, ਧਰਮ ਪਾਲ, ਸੁੱਭਮ, ਰਮੇਸ਼ ਕੁਮਾਰ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਹਰਨੇਕ ਮਹਿਲ, ਸੁਰਜੀਤ ਕੌਰ, ਨੈਣਾ ਮਹਿਲ, ਕਰਮਜੀਤ ਕੌਰ, ਕੁਸ਼ੱਲਿਆ ਰਾਣੀ, ਰੇਨੂ ਬਾਲਾ, ਜਸਵਿੰਦਰ ਕੌਰ, ਦਲਜੀਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਸਮੂਹ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪ੍ਰਗਟ ਕੀਤਾ ਕਿ ਅਸੀਂ ਆਪਣੇ ਛੋਟੇ ਬੱਚਿਆਂ ਦੀ ਜਿਸ ਤਰ੍ਹਾਂ ਸਾਂਭ ਸੰਭਾਲ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਇਹ ਜਾਮਣ, ਨਿੰਮ, ਟਾਹਲੀ ਦੇ ਬੂਟੇ ਲਾ ਕੇ ਆਪਣੇ ਬੱਚਿਆਂ ਵਾਂਗ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਰਹਾਂਗੇ, ਅਖੀਰ ਵਿੱਚ ਆਏ ਮਹਿਮਾਨਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਪ੍ਰੈਸ ਕਲੱਬ ਪਟਿਆਲਾ ਵਿਖੇ ਅਜਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

ਪ੍ਰੈਸ  ਕਲੱਬ ਪਟਿਆਲਾ ਵਿਖੇ ਅਜਾਦੀ ਦਿਵਸ ਧੂਮ ਧਾਮ

ਨਾਲ ਮਨਾਇਆ ਗਿਆ

president pcp hoisting flag3

ਪ੍ਰੈਸ  ਕਲੱਬ ਪਟਿਆਲਾ ਵਿਖੇ ਅਜਾਦੀ ਦਿਵਸ  15 ਅਗਸਤ 2014 ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪੀ ਸੀ ਪੀ ਦੇ ਪਰਧਾਨ ਪਰਵੀਨ ਕੋਮਲ ਨੇ ਕੌਮੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ ਅਤੇ ਮੌਕੇ ਤੇ ਹਾਜਰ  ਪਤਵੰਤੇ ਸੱਜਣਾਂ ਨੂੰ ਪ੍ਰੈਸ ਕਲੱਬ ਵੱਲੋਂ ਲੱਡੂ ਵੰਡੇ ਗਏ ।

snapshot_014

ਇਸ ਮੌਕੇ ਹਾਜਰ ਪਤਰਕਾਰਾਂ , ਵਕੀਲ ਭਾਈਚਾਰੇ ਦੇ ਸਾਥੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਹੀਦਾਂ ਅਤੇ ਮਹਪੁਰਸ਼ਾਂ ਵੱਲੋਂ ਦਿਖਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ । ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਗੁਰਚਰਨ ਸਿੰਘ ਮੰਨੀ , ਸ੍ਰੀ ਪਰਭਜੀਤ ਸਿੰਘ ਚੌਧਰੀ , ਸ੍ਰੀ ਅਸ਼ੋਕ ਵਰਮਾ , ਸ੍ਰੀ ਪਰਮਿੰਦਰ ਸਿੰਘ ਗਰੇਵਾਲ ,  ਸ੍ਰੀ ਚਰਨਜੀਤ ਸਿੰਘ ਕੋਹਲੀ, ਸ੍ਰੀ ਰਾਜ  ਕਾਂਸਲ , ਸ੍ਰੀਮਤੀ ਰਵਿੰਦਰ ਸੋਨੀ ਅਡਵੋਕੇਟ , ਸ੍ਰੀ ਮਤੀ ਤਾਨੀਆ , ਸ੍ਰੀ ਜਸਬੀਰ ਸਿੰਘ ਢੀਂਡਸਾ , ਸ੍ਰੀ ਪ੍ਰੇਮ ਕੁਮਾਰ , ਸ੍ਰੀ ਸਰਦਾਰਾ  ਸਿੰਘ, ਸ੍ਰੀ ਗੁਰਮੀਤ ਸਿੰਘ ਤੁੰਗ , ਸ੍ਰੀ ਮਹੇਸ਼ ਕੁਮਾਰ ,ਸ੍ਰੀ ਮੋਂਟੀਂ ਅਤੇ ਹੋਰ ਸਾਰੇ ਸ਼ਾਮਿਲ ਹੋਏ । 

ਇਸ ਮੌਕੇ ਦੇਸ਼ਵਾਸੀਆਂ ਨੂੰ ਸੌੜੇ ਹਿਤ ਤਿਆਗ ਕੇ ਇੱਕ ਪਲੇਟਫਾਰਮ ਤੇ ਇਕਠੇ ਹੋਣ ਦੀ ਅਪੀਲ ਕੀਤੀ ਗਈ .

snapshot_003

प्रैस क्लब पटियाला में आज़ादी दिवस 15 अगस्त 2014 धूम धाम के साथ मनाया गया। इस अवसर पर  पी सी  पी के प्रधान प्रवीण कोमल ने राष्ट्रीय झंडा लहराने  की रस्म अदा की और मौके पर उपस्थित आदरणिय सज्जनों को प्रैस क्लब की तरफ से लड्डू बाँटे गए। इस  अवसर पर उपस्थित पत्रकारों, वकील भाईचारे के साथियों और सामाजिक संस्थायों के सदस्यों ने शहीदों और महापुरशों की तरफ से दिखाऐ मार्ग पर  चलने का प्रण किया। इस समागम में  सीनियर पत्रकार श्री गुरचरन सिंह मनी , श्री परभजीत सिंह चौधरी, श्री अशोक वर्मा, श्री परमिन्दर सिंह ग्रेवाल, श्री चरनजीत सिंह कोहली, श्री राज कांसल, श्रीमती रवीन्द्र सोनी ऐडवोकेट , श्री मति  तानिया , श्री जसबीर सिंह ढींडसा, श्री प्रेम कुमार, श्री सरदारा सिंह,
श्री गुरमीत सिंह तुंग, श्री महेश कुमार, श्री मोंटी और बाकी  सभी शामिल हुए। 
इस अवसर पर  देशवासियें को संकुचित हित त्याग कर एक प्लेटफार्म पर  इकठ्ठा होने की अपील की गई .