ਥਾਣਾ ਲਾਹੌਰੀ ਗੇਟ ਪੁਲਿਸ ਨੇ ਗੁਮਸ਼ੁਦਾ ਨਾਬਾਲਿਗ ਲੜਕਾ ਵਾਰਿਸਾਂ ਹਵਾਲੇ ਕੀਤਾ।

ਪਟਿਆਲਾ : ਥਾਣਾ ਲਾਹੋਰੀ ਗੇਟ ਪੁਲਿਸ ਨੇ 12 ਸਾਲਾ ਗੁਮਸ਼ੁਦਾ ਗੁਰਵੀਨ ਸਿੰਘ ਪਟਿਆਲਾ ਪੁਲਿਸ ਨੇ ਭਾਲ ਕਰਕੇ ਮਾਤਾ-ਪਿਤਾ ਨੂੰ ਸੋਂਪਿਆ ਹੈ ਜਿਸ ਦੀ ਹਰ ਪਾਸੋਂ ਪਟਿਆਲਾ ਪੁਲਿਸ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਵਾਸੀ ਮਕਾਨ ਨੰ: 1546, ਰਾਮ ਨਗਰ ਟੁਹਾਣਾ, ਜ਼ਿਲਾ ਫਤਹਿਬਾਦ (ਹਰਿਆਣਾ) ਦਾ 12 ਸਾਲਾਂ ਪੁੱਤਰ ਗੁਰਵੀਨ ਸਿੰਘ ਜੋ ਕਿ ਮੋਹਾਲੀ ਦੇ ਫੇਸ-9, ਮਕਾਨ ਨੰ: 1182 ਵਿਖੇ ਆਪਣੇ ਤਾਏ ਕੋਲ ਰਹਿੰਦਾ ਸੀ ਅਤੇ ਉੱਥੇ ਹੀ ਮਾਨਸ ਮੰਗਲ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ। ਬੀਤੀ ਐਤਵਾਰ ਨੂੰ ਅਚਾਨਕ ਉਹ ਉੱਥੋਂ ਲਾਪਤਾ ਹੋ ਗਿਆ ਜਿਸ ਦੀ ਇਤਲਾਹ ਮੋਹਾਲੀ ਦੇ ਫੇਸ-8 ਦੇ ਥਾਣੇ ਵਿੱਚ ਗੁਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਪਰੰਤੂ ਉਹ ਨਾ ਲੱਭਿਆ। ਪਟਿਆਲਾ ਪੁਲਿਸ ਦੇ ਥਾਣਾ ਲਾਹੋਰੀ ਗੇਟ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਆਪਣੀ ਡਿਊਟੀ ਦੌਰਾਨ ਗਸ਼ਤ ਕਰਦਿਆਂ ਮਾਤਾ ਕਾਲੀ ਦੇਵੀ ਮੰਦਿਰ ਦੇ ਸਾਹਮਣੇ ਓਮੈਕਸ ਮਾਲ ਤੋਂ ਉਸ ਬੱਚੇ ਨੂੰ ਲੱਭ ਲਿਆ ਤੇ ਉਸ ਬੱਚੇ ਦੇ ਦੱਸੇ ਪਤੇ ਅਤੇ ਮੋਬਾਇਲ ਨੰਬਰਾਂ ਦੌਰਾਨ ਪੁੱਛ-ਗਿੱਛ ਕਰਦਿਆਂ, ਬੱਚੇ ਦੇ ਵਾਰਿਸਾਂ ਦੀ ਭਾਲ ਕਰਕੇ ਬੁਲਾ ਕੇ ਥਾਣਾ ਐਸ.ਐਚ.ਓ. ਜਾਨਪਾਲ ਦੀ ਰੇਖ ਵਿੱਚ ਬੱਚਾ ਉਹਨਾਂ ਦੇ ਵਾਰਿਸਾਂ ਨੂੰ ਸੌਂਪ ਦਿੱਤਾ। ਜੋ ਕਿ ਆਪਣੇ ਬੱਚੇ ਸਹੀ ਸਲਾਮਤ ਵਾਪਿਸ ਪਾ ਕੇ ਖੁਸ਼ ਹੋ ਗਏ ਜਿਸ ਤੇ ਪਟਿਆਲਾ ਪੁਲਿਸ ਦੀ ਮੁਹਿੰਮ ਦੀ ਹਰ ਪਾਸੋਂ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।


Comments are Closed