MEDIA CLUB PATIALA JOURNOS

PRESS CLUB PATIALA

ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐਸ.ਪੀ ਮਾਨ ਦਾ ਸਨਮਾਨ

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਬਦਲੇ

ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐਸ.ਪੀ ਮਾਨ ਦਾ ਸਨਮਾਨ

= ਨਸ਼ਿਆਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ

SSP Sanman by Indian Institute of Architect-3 dt 22-7-14 (1)

ਪਟਿਆਲਾ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਦਲੇ ਅੱਜ ਇੰਡੀਅਨ ਇਸੰਟੀਚਿਊਟ ਆਫ ਆਰਕੀਟੈਕਟ ਦੀ ਪਟਿਆਲਾ ਇਕਾਈ ਵੱਲੋਂ ਪਟਿਆਲਾ ਦੇ ਐਸ.ਐਸ.ਪੀ. ਸ: ਹਰਦਿਆਲ ਸਿੰਘ ਮਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ: ਮਾਨ ਅੱਜ ਪਟਿਆਲਾ ਦੀ ਛੋਟੀ ਬਾਰਾਂਦਰੀ ਸਥਿਤ ਬੇਅੰਤ ਸਿੰਘ ਕੰਪਲੈਕਸ ਵਿਖੇ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਦੀ ਸੂਬਾ ਇਕਾਈ ਦੇ ਅਗਜ਼ੈਕਟਿਵ ਮੈਂਬਰ ਅਤੇ ਪਟਿਆਲਾ ਇਕਾਈ ਦੇ ਉੱਪ ਚੇਅਰਮੈਨ ਸ: ਰਾਜਿੰਦਰ ਸਿੰਘ ਸੰਧੂ ਵੱਲੋਂ ਖੋਲ੍ਹੇ ਨਵੇਂ ਦਫ਼ਤਰ ‘ਦਾ ਫਾਊਂਟੇਨ ਹੈਡ’ ਦਾ ਰਸਮੀ ਤੌਰ ’ਤੇ ਉਦਘਾਟਨ ਕਰਨ ਪੁੱਜੇ ਸਨ।

ਇਸ ਮੌਕੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਕਾਰੀ ਮਹਿਲਾ ਬਹੁ-ਤਕਨੀਕੀ ਸੰਸਥਾ ਦੇ ਪ੍ਰੋ: ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਗੁਰੂਆਂ ਪੀਰਾਂ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਪੰਜਾਬ ਦੇ ਨੌਜਵਾਨ ਵਰਗ ਵਿੱਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਇੱਕ ਵੱਡੀ ਚਿੰਤਾ ਦੀ ਗੱਲ ਹੈ, ਪਰ ਨਿਡਰ ਅਤੇ ਬੇਦਾਗ ਸਖਸ਼ੀਅਤ ਦੇ ਮਾਲਕ ਪਟਿਆਲਾ ਦੇ ਐਸ.ਐਸ.ਪੀ ਸ: ਹਰਦਿਆਲ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਜੰਗ ਦੇ ਬਹੁਤ ਹੀ ਸਾਰਥਿਕ ਸਿੱਟੇ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੁੱਖ ਦਰਦ ਨੂੰ ਸਮਝਣ ਵਾਲੇ ਸ: ਮਾਨ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਇਸ ਮੌਕੇ ਐਸ.ਐਸ.ਪੀ. ਸ: ਮਾਨ ਨੇ ਆਰਕੀਟੈਕਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਨਸ਼ੇ ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਹਨ, ਜਿਸ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਪੁਲਿਸ ਨੇ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਮੁਹਿੰਮ ਆਰੰਭ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਕੇ ਰੱਖ ਦਿੱਤੀ ਹੈ , ਉੱਥੇ ਹੀ ਨਸ਼ਾ ਪੀੜ੍ਹਤ ਵਿਅਕਤੀਆਂ ਦਾ ਢੁਕਵਾਂ ਇਲਾਜ਼ ਕਰਵਾ ਕੇ ਉਨ੍ਹਾਂ ਨੂੰ ਮੁੜ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀ ਮੁਹਿੰਮ ਦੀ ਕਾਮਯਾਬੀ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ।

ਅੱਜ ਦੇ ਇਸ ਸਮਾਰੋਹ ਮੌਕੇ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਦੀ ਪਟਿਆਲਾ ਇਕਾਈ ਦੇ ਚੇਅਰਮੈਨ ਸ. ਪਿ੍ਰਤਪਾਲ ਸਿੰਘ ਆਹਲੂਵਾਲੀਆ, ਉੱਪ ਚੇਅਰਮੈਨ ਸ: ਆਰ.ਐਸ.ਸੰਧੂ, ਸੀਨੀਅਰ ਆਰਕੀਟੈਕਟ ਸ੍ਰੀ ਆਰ.ਐਲ.ਗੁਪਤਾ, ਪੰਜਾਬ ਦੇ ਸੇਵਾ ਮੁਕਤ ਚੀਫ ਆਰਕੀਟੈਕਟ ਸ਼੍ਰੀ ਅੰਮਿਤ ਗੁਪਤਾ, ਸ੍ਰੀ ਸੰਜੀਵ ਗੋਇਲ, ਸ੍ਰੀਮਤੀ ਰੋਹਿਨੀ ਸੰਧੂ, ਲੈਕਚਰਾਰ ਵਰਿੰਦਰ ਕੌਰ ਸੰਧੂ ਅਤੇ ਛੋਟੀ ਬਾਂਰਾਦਰੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ: ਹਰਦੇਵ ਸਿੰਘ ਬੱਲੀ, ਸਕੱਤਰ ਸ: ਦਵਿੰਦਰ ਸਿੰਘ, ਚਾਰ ਮੰਜਿਲੀ ਬਲਾਕ ਦੇ ਪ੍ਰਧਾਨ ਸ੍ਰੀ ਨੀਰਜ ਚਲਾਣਾ, ਸ੍ਰੀ ਬਿਮਲ ਗੋਇਲ , ਪਟਿਆਲਾ ਜ਼ਿਲ੍ਹੇ ਦੇ ਕਈ ਹੋਰ ਆਰਕੀਟੈਕਟ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ: ਪਟਿਆਲਾ ਦੇ ਐਸ.ਐਸ.ਪੀ ਸ੍ਰ: ਹਰਦਿਆਲ ਸਿੰਘ ਮਾਨ ਨੂੰ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਦੀ ਪਟਿਆਲਾ ਇਕਾਈ ਦੇ ਚੇਅਰਮੈਨ ਸ. ਪਿ੍ਰਤਪਾਲ ਸਿੰਘ ਆਹਲੂਵਾਲੀਆ, ਉੱਪ ਚੇਅਰਮੈਨ ਸ: ਆਰ.ਐਸ.ਸੰਧੂ ਤੇ ਹੋਰ ਅਹੁਦੇਦਾਰ ਸਨਮਾਨਿਤ ਕਰਦੇ ਹੋਏ।

Categories: Uncategorized

Comments are closed.