ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪ ਟਿਆਲਾ ਨੇ ਪੌਦੇ ਲਾਏ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ
ਫੋਰਸ ਵਿੰਗ ਪਟਿਆਲਾ ਨੇ ਪੌਦੇ ਲਾਏ 
ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪਟਿਆਲਾ ਵਲੋਂ ਡੀ.ਐਮ.ਡਬਲਿਯੂ. ਕਲੋਨੀ ਦੇ ਵੱਖ-ਵੱਖ ਏਰੀਆ ਵਿੱਚ 4 ਘੰਟਿਆਂ ਵਿੱਚ 1000 ਤੋਂ ਵੱਧ ਪੌਦੇ ਲਾਏ ਗਏ।
ਬੂਟਾ ਲਾਉਣ ਦੀ ਸ਼ੁਰੂਆਤ ਸਮਾਜ ਸੇਵਕ ਰਿਟਾਇਰ ਐਸ.ਡੀ.ਓ. ਲਾਲ ਚੰਦ ਨੇ ਆਪਣੇ ਕਰਕਮਲਾਂ ਨਾਲ ਕੀਤੀ.
ਲਾਲ ਚੰਦ ਨੇ ਕਿਹਾ ਕਿ ਪੌਦੇ ਲਾਉਣੇ ਮਨੁੱਖ ਲਈ ਜਰੂਰੀ ਹਨ ਕਿਉਂਕਿ ਪੋਦੇ ਸਾਨੂੰ ਸ਼ੁੱਧ ਵਾਤਾਵਰਨ ਦੇਣ ’ਚ ਸਹਾਈ ਹੁੰਦੇ ਹਨ। ਜਿੱਥੇ ਸਾਨੂੰ ਠੰਢੀ ਛਾਂ ਵੀਦਿੰਦੇ ਹਨ।
ਗੰਗਾ ਰਾਮ, ਹਰਨੇਕ ਮਹਿਲ ਪਟਿਆਲਾ ਨੇ ਕਿਹਾ ਕਿ ਪੰਜਾਬ ਵਿੱਚ ਜੰਗਲਾਂ ਦੀ
ਕਟਾਈ ਵੱਡੇ ਪੱਧਰ ਤੇ ਹੋਈ, ਜਿਸ ਕਾਰਨ ਵਾਤਾਵਰਨ ’ਚ ਆਈਆਂ ਵੱਡੀਆਂ ਤਬਦੀਲੀਆਂ ਜੇਕਰ ਅਸੀਂ ਚੰਗੀ ਜਿੰਦਗੀ ਬਤੀਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਦਰਖਤਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ
ਹੈ, ਰੁੱਖਾਂ ਦੁਆਰਾ ਛੱਡੀ
ਜਾਂਦੀ ਆਕਸੀਜਨ ਨਾਲ ਸਾਨੂੰ ਸ਼ੁੱਧ ਹਵਾ ਮਿਲਦੀ ਹੈ।
ਹਰਨੇਕ ਮਹਿਲ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ,ਇਸ ਮੌਕੇ ਜਰਨੈਲ ਸਿੰਘ, ਦਿਲਬਾਗ ਸਿੰਘ, ਗੰਗਾ ਰਾਮ, ਧਰਮ ਪਾਲ, ਸੁੱਭਮ, ਰਮੇਸ਼ ਕੁਮਾਰ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਹਰਨੇਕ ਮਹਿਲ, ਸੁਰਜੀਤ ਕੌਰ, ਨੈਣਾ ਮਹਿਲ, ਕਰਮਜੀਤ ਕੌਰ, ਕੁਸ਼ੱਲਿਆ ਰਾਣੀ, ਰੇਨੂ ਬਾਲਾ, ਜਸਵਿੰਦਰ ਕੌਰ, ਦਲਜੀਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਸਮੂਹ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪ੍ਰਗਟ ਕੀਤਾ ਕਿ ਅਸੀਂ ਆਪਣੇ ਛੋਟੇ ਬੱਚਿਆਂ ਦੀ ਜਿਸ ਤਰ੍ਹਾਂ ਸਾਂਭ ਸੰਭਾਲ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਇਹ ਜਾਮਣ, ਨਿੰਮ, ਟਾਹਲੀ ਦੇ ਬੂਟੇ ਲਾ ਕੇ ਆਪਣੇ ਬੱਚਿਆਂ ਵਾਂਗ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਰਹਾਂਗੇ, ਅਖੀਰ ਵਿੱਚ ਆਏ ਮਹਿਮਾਨਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
Comments are Closed